가사
ਕੋਈ ਸ਼ਿਕਵਾ ਨਹੀਂ ਤੈਨੂੰ ਤੇਰੀ ਬੇਵਫਾਈ ਦਾ,
ਬੱਸ ਦੁੱਖ ਐ ਕਿ ਤੂੰ ਸਮਝਿਆ ਹੀ ਨਹੀਂ।
ਮੈਂ ਤਾਂ ਰੂਹ ਤੱਕ ਤੇਰੇ ਨਾਂ ਕਰ ਦਿੱਤੀ ਸੀ,
ਤੂੰ ਤਾਂ ਦਿਲ ਦਾ ਬੂਹਾ ਕਦੇ ਖੋਲ੍ਹਿਆ ਹੀ ਨਹੀਂ।
ਹੁਣ ਲਿਖ ਕੇ ਕਾਗਜ਼ਾਂ 'ਤੇ ਦਰਦ ਵੰਡਾਉਂਦਾ ਹਾਂ,
ਤੇਰੇ ਦਿੱਤੇ ਜ਼ਖਮਾਂ ਨੂੰ ਗੀਤਾਂ ਵਿੱਚ ਗਾਉਂਦਾ ਹਾਂ।
ਓਹ ਤਾਂ ਦਿਲਾਂ ਭੁੱਲ ਗਈ ਹੋਣੀ ਕਦੋਂ ਦੀ,
ਜਿਹਦੀ ਯਾਦ ਸਹਾਰੇ ਇਕੱਲੀ-ਇਕੱਲੀ ਰਾਤ ਗੁਜ਼ਾਰੀ ਐ।