Dil da jaani

888

Musique créée par Jass Singh avec Suno AI

Dil da jaani
v4

@Jass Singh

Dil da jaani
v4

@Jass Singh

Paroles
ਜਾਵੋ ਨੀ ਕੋਈ ਮੋੜ ਲਿਆਵੋ....
ਦਿਲ ਮੇਰੇ ਦਾ ਜਾਨੀ
ਰੋ ਰੋ ਕੇ ਮੈਂ ਅੱਧੀ ਰਹਿ ਗਈ
ਮੁੱਕ ਗਿਆ ਅੱਖੀਆਂ ਚੋਂ ਪਾਣੀ.....


ਅਸੀਂ ਭੀੜਾਂ ਦੇ ਵਿੱਚ ਉਲਝ ਗਏ ਨਾ ਮੇਲ ਰੂਹਾਂ ਦੇ ਹੋਏ
ਇੱਥੇ ਉੱਚੀਆਂ ਹੋ ਗਈਆਂ ਸਧਰਾਂ....
ਪਰ ਦਿਲ ਨਾ ਵੱਡੇ ਹੋਏ
ਛੱਲਾ ਉਂਗਲੀ ਦੇ ਵਿੱਚ ਪਾ ਕੇ....
ਕਿਉਂ ਇਸ਼ਕ ਆਪਣੇ ਨੂੰ ਭੁੱਲ ਗਿਆ
ਉ ਕਿਸੇ ਗੈਰ ਦੀ ਝੂਠੀ ਚਮਕ ਤੇ ਕਿਉਂ ਅੱਜ ਦਾ ਰਾਂਝਾ ਡੁੱਲ ਗਿਆ...
ਕਿਉਂ ਅੱਜ ਦਾ ਰਾਂਝਾ ਡੁੱਲ ਗਿਆ....

ਇਹ ਸੁੰਨੀਆਂ ਕਾਲੀਆਂ ਰਾਤਾਂ ਨਾ ਹਾਮੀ ਕੋਈ ਭਰਦਾ
ਵੇ ਮੈਂ ਦਰ ਦਰ ਬੂਹੇ ਭੰਨ ਲਏ ਤੇਰੀ ਗੱਲ ਨਾ ਕੋਈ ਕਰਦਾ
ਵੇ ਮੈਂ ਰੋਜ਼ ਚੁਬਾਰੇ ਚੜ ਕੇ....
ਵੇ ਮੈਂ ਰੋਜ਼ ਚੁਬਾਰੇ ਚੜ ਕੇ
ਤੇਰੀ ਤਕਦੀ ਰਹਿੰਦੀ ਰਾਹ
ਵੇ ਤੂੰ ਕਦੋਂ ਮੁੜੇਗਾਂ ਸੋਹਣਿਆ
ਮੇਰੇ ਥੋੜੇ ਲੱਗਦੇ ਸਾਹ
ਵੇ ਮੇਰੇ ਥੋੜੇ ਲੱਗਦੇ ਸਾਹ...........

ਮੇਰਾ ਰੰਗ ਵੀ ਫਿੱਕਾ ਪੈ ਗਿਆ ਨਾਲੇ ਲੋਕੀ ਕਰਦੇ ਤੰਗ
ਮੇਰੇ ਪਿਆਰ ਨੂੰ ਪਾਗਲ ਆਖਦੇ ਨਾ ਰੱਬ ਤੋਂ ਉਹਨੂੰ ਮੰਗ
ਤੂੰ ਝੂਠੀ ਸਾਬਤ ਕਰਦੇ ਦੁਨੀਆਂ.....
ਝੂਠੀ ਸਾਬਤ ਕਰਦੇ ਦੁਨੀਆਂ.....
ਜੋ ਗੱਲਾਂ ਕਰ ਕਰ ਹੱਸਦੀ
ਕੀਮਤ ਮੇਰੇ ਪਿਆਰ ਦੀ.....
ਤੂੰ ਸਭ ਨੂੰ ਆ ਕੇ ਦੱਸਦੀਂ
ਤੂੰ ਸਭ ਨੂੰ ਆ ਕੇ ਦੱਸਦੀਂ....

ਮੈਂ ਤਾਨੇ ਜੱਗ ਦੇ ਸੁਣਦੀਂ ਅੱਧੋ ਜਿਆਦੇ ਮੁੱਕ ਗਈ ਆਂ
ਵੇ ਤੂੰ ਕਦੋਂ ਮੁੜੇਗਾਂ ਸੋਹਣਿਆ ਮਹਿੰਦੀ ਹੱਥਾਂ ਦੀ ਸੁੱਕ ਗਈ ਆ
ਵੇ ਮੈਂ ਜੱਗ ਭਰੋਸੇ ਨਹੀਂ ਰਹਿਣਾ.....
ਵੇ ਮੈਂ ਜੱਗ ਭਰੋਸੇ ਨਹੀਂ ਰਹਿਣਾ ਕਹਿੰਦੇ ਭੁੱਲ ਜਾ ਉਹਦਾ ਨਾਂ
ਤੇਰੇ ਅੱਗੇ ਪੱਲਾ ਅੱਡਦੀ ਆਂ.....
ਤੂੰ ਜਲਦੀ ਵਾਪਸ ਆ
ਵੇ ਤੂੰ ਜਲਦੀ ਵਾਪਿਸ ਆ
ਵੇ ਤੂੰ ਜਲਦੀ...ਵਾਪਿਸ ਆ

....ਛੱਲਾ ਉਂਗਲੀ ‘ਚੋਂ ਹੁਣ ਸਰਕ ਰਿਹਾ...
...ਮੇਰਾ ਦਿਲ ਵੀ ਹੌਲੀ ਧੜਕ ਰਿਹਾ....
....ਜਸ....ਤੇਰਾ ਨਾਂ ਤੇ ਆਖਰੀ ਸਾਹ ਮੇਰੀ ਝੋਲੀ ਪਾਜਾ ਵੇ
....ਹੋਰ ਕਿੰਨਾ ਰਵਾਏਂਗਾ ਹੁਣ ਤਾਂ ਵਾਪਸ ਆਜਾ ਵੇ....
ਹੁਣ ਤਾਂ ਵਾਪਸ ਆ ਜਾ ਵੇ
Style de musique
Punjabi sad lo fi beat remix

Tu pourrais aimer

Couverture de la chanson غرق سفينة
v4

Créé par المهري 107 avec Suno AI

Couverture de la chanson 다대포사랑
v4

Créé par HeeJoong Park (VISC) avec Suno AI

Couverture de la chanson Tentando -Alan Damassa
v4

Créé par Alan Damasceno Barbosa avec Suno AI

Couverture de la chanson Gáspárra Várva
v4

Créé par gabriella avec Suno AI

Liste de lecture associée